Return to Video

ਫਾਇਰਫਾਕਸ ਵਿੱਚ ਨਵਾਂ ਕੀ ਹੈ: ਮੁੱਖ ਪੇਜ਼ ਅਤੇ ਨਵਾਂ ਟੈਬ ਪੇਜ਼

  • 0:01 - 0:05
    [ਫਾਇਰਫਾਕਸ ਵਿੱਚ ਨਵਾਂ] ਫਾਇਰਫਾਕਸ ਦੇ ਸਭ ਤੋਂ ਨਵੇਂ ਵਰਜਨ ਨਾਲ ਤੁਹਾਨੂੰ ਉੱਥੇ ਜਾਣਾ,
    ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ, ਹੋਰ ਵੀ ਸੌਖਾ ਅਤੇ ਤੇਜ਼ ਹੋ ਗਿਆ ਹੈ।
  • 0:05 - 0:11
    ਮੁੜ-ਡਿਜ਼ਾਇਨ ਕੀਤੇ ਮੁੱਖ ਸਫ਼ੇ ਨਾਲ ਤੁਸੀਂ ਸਭ ਤੋਂ ਵੱਧ ਵਰਤੀਆਂ ਜਾਂਦੀਆਂ ਮੇਨੂ ਚੋਣਾਂ ਨੂੰ
    ਸੌਖੀ ਤਰ੍ਹਾਂ ਵਰਤ ਸਕਦੇ ਹੋ ਅਤੇ ਉਹਨਾਂ ਵਿੱਚ ਜਾ ਆ ਸਕਦੇ ਹੋ।
  • 0:11 - 0:15
    ਜਿਵੇਂ ਕਿ ਡਾਊਨਲੋਡ, ਬੁੱਕਮਾਰਕ, ਅਤੀਤ, ਐਡ-ਆਨ, ਸਿੰਕ ਅਤੇ ਸੈਟਿੰਗ।
  • 0:16 - 0:19
    [ਨਵਾਂ ਟੈਬ ਪੇਜ਼] ਅਸੀਂ ਤੁਹਾਡੇ ਨਵੇਂ ਟੈਬ ਪੇਜ਼ ਲਈ ਵੀ ਕਈ ਸੁਧਾਰ ਸ਼ਾਮਿਲ ਕੀਤੇ ਹਨ।
  • 0:19 - 0:26
    ਨਵੇਂ ਟੈਬ ਪੇਜ਼ ਨਾਲ, ਤੁਸੀਂ ਸੌਖੀ ਤਰ੍ਹਾਂ ਆਪਣੇ ਵਲੋਂ ਤਾਜ਼ਾ ਖੋਲ੍ਹੀਆਂ ਅਤੇ ਆਮ ਤੌਰ
    ਉੱਤੇ ਖੋਲ੍ਹੀਆਂ ਸਾਇਟਾਂ ਨੂੰ ਇੱਕ ਕਲਿੱਕ ਨਾਲ ਖੋਲ੍ਹ ਸਕਦੇ ਹੋ।
  • 0:26 - 0:32
    ਨਵੇਂ ਟੈਬ ਪੇਜ਼ ਦੀ ਵਰਤੋਂ ਸ਼ੁਰੂ ਕਰਨ ਲਈ, ਆਪਣੇ ਬਰਾਊਜ਼ਰ ਦੇ ਉੱਤੇ '+' ਨੂੰ ਕਲਿੱਕ ਕਰਕੇ ਨਵੀਂ
    ਟੈਬ ਬਣਾਉ।
  • 0:32 - 0:39
    ਨਵਾਂ ਟੈਬ ਪੇਜ਼ ਨੂੰ ਤੁਹਾਡੇ ਬੇਨਜ਼ੀਰ ਪੱਤੀ ਅਤੀਤ ਤੋਂ ਤੁਹਾਡੇ ਵਲੋਂ ਤਾਜ਼ਾ ਖੋਲ੍ਹੀਆਂ ਅਤੇ ਆਮ
    ਤੌਰ ਉੱਤੇ ਵਰਤੀਆਂ ਵੈੱਬਸਾਇਟਾਂ ਲਈ ਥੰਮਨੇਲ ਵਜੋਂ ਵੇਖਾਇਆ ਜਾਵੇਗਾ।
  • 0:39 - 0:44
    ਤੁਸੀਂ ਆਪਣੇ ਨਵੇਂ ਟੈਬ ਪੇਜ਼ ਵਿੱਚ ਥੰਮਨੇਲ ਨੂੰ ਅੱਗੇ-ਪਿੱਛੇ ਰੱਖਣ ਕੇ ਆਪਣੀ ਲੋੜ ਮੁਤਾਬਕ
    ਬਦਲ ਵੀ ਸਕਦੇ ਹੋ।
  • 0:44 - 0:49
    ਸਾਇਟ ਨੂੰ ਕਿਸੇ ਥਾਂ ਉੱਤੇ ਪੱਕਾ ਕਰਨ ਲਈ ਪਿੰਨ ਉੱਤੇ ਕਲਿੱਕ ਕਰੋ ਜਾਂ ਸਾਇਟ ਨੂੰ ਬੰਦ ਕਰਨ
    ਲਈ 'X' ਬਟਨ ਨੂੰ ਦੱਬੋ।
  • 0:49 - 0:55
    ਤੁਸੀਂ ਖਾਲੀ ਟੈਬ ਪੇਜ਼ ਉੱਤੇ ਵਾਪਸ ਜਾਣ ਲਈ ਪੇਜ਼ ਦੇ ਸੱਜੇ ਪਾਸੇ ਉੱਤੇ 'ਗਰਿੱਡ' ਆਈਕਾਨ ਨੂੰ
    ਕਲਿੱਕ ਕਰ ਸਕਦੇ ਹੋ।
  • 0:55 - 0:59
    ਹੁਣੇ ਨਵਾਂ ਫਾਇਰਫਾਕਸ ਲਵੋ ਅਤੇ ਇਹ ਨਵੇਂ ਫੀਚਰਾਂ ਨੂੰ ਅੱਜ ਹੀ ਵਰਤਣਾ ਸ਼ੁਰੂ ਕਰੋ!
Title:
ਫਾਇਰਫਾਕਸ ਵਿੱਚ ਨਵਾਂ ਕੀ ਹੈ: ਮੁੱਖ ਪੇਜ਼ ਅਤੇ ਨਵਾਂ ਟੈਬ ਪੇਜ਼
Description:

ਸਭ ਤੋਂ ਨਵੇਂ ਅੱਪਡੇਟ ਕੀਤੇ ਮੁੱਖ ਪੇਜ਼ ਅਤੇ ਨਵੇਂ ਟੈਬ ਪੇਜ਼ ਬਾਰੇ ਜਾਣੋ! ਭਾਵੇਂ ਆਪਣੀਆਂ ਈਮੇਲ ਚੈੱਕ ਕਰਨੀਆਂ ਹੋਣ ਜਾਂ ਤਾਜ਼ਾ ਖੇਡਾਂ ਦੇ ਸਕੋਰ ਤੇ ਖ਼ਬਰਾਂ ਵੇਖਣੀਆਂ ਹੋਣ, ਫਾਇਰਫਾਕਸ ਨੇ ਤੁਹਾਡੀ ਨਵੀਂ ਬਰਾਊਜ਼ਿੰਗ ਟਾਸਕ ਉੱਤੇ ਜਾਣ ਲਈ ਪਹਿਲਾਂ ਤੋਂ ਵੱਧ ਸੌਖਾ ਅਤੇ ਤੇਜ਼ ਬਣਾ ਦਿੱਤਾ ਹੈ

more » « less
Video Language:
English
Duration:
01:07
Amanpreet Singh edited Punjabi subtitles for What's New in Firefox: Home Page & New Tab Page
Amanpreet Singh edited Punjabi subtitles for What's New in Firefox: Home Page & New Tab Page
Amanpreet Singh added a translation

Punjabi subtitles

Revisions